ਨਰਸ ਮਾਂ…


ਸਵਰਨਜੀਤ ਸਵੀ

ਬੈੱਡ ਉੱਚਾ ਕਰੋ
ਨੀਵਾਂ ਕਰੋ
ਬਿਠਾ ਦਿਓ – ਸੁਆ ਦਿਓ
ਮੈਨੂੰ ਯੂਰਿਨ ਆਇਆ
ਸਟੂਲ ਪਾਸ ਕਰਾਓ
ਮੇਰਾ ਗਲ਼ ਸੁੱਕ ਰਿਹਾ – ਪਾਣੀ ਦਿਓ
ਚਾਹ ਠੰਡੀ ਹੈ – ਮੈਂ ਨਹੀਂ ਪੀਣੀ
ਆਹ ਕਰੋ – ਅੋਹ ਕਰੋ
ਮੈਨੂੰ ਘਰ ਜਾਣ ਦਿਓ
. . . . . . .
ਕਿੰਨੇ ਸੁਆਲ ਬੱਚਿਆਂ ਵਾਂਗ ਕਰਦੇ ਹਾਂ ਅਸੀਂ
ਹਸਪਤਾਲ ਦੇ ਵਾਰਡ ‘ਚ
ਗੱਲ ਗੱਲ ਤੇ ਚੀਕਦੇ – ਕ੍ਰਾਹੁੰਦੇ
ਆਪਣੀ ਜ਼ਿੰਦਗੀ ਦੇ ਬੀਤੇ ਨੂੰ
ਉਜਾਗਰ ਕਰਦੇ
ਆਪਣੀ ਹਉਂ ਨੂੰ ਪੱਠੇ ਪਾਉਂਦੇ … …

ਤੇ ਨਰਸ ਕਿੰਨੇ ਸਹਿਜ ਨਾਲ
ਹੱਲ ਕਰਦੀ ਹੈ ਸੱਭ
ਨਾ ਚਿਹਰੇ ‘ਤੇ ਕੋਈ ਸ਼ਿਕਨ

ਨਾ ਹੱਥਾਂ ‘ਚ ਕੋਈ ਝਿਜਕ
ਨਾ ਦੇਰੀ ਕਿਸੇ ਕੰਮ ‘ਚ
ਤੇ ਇਸ ਤੋਂ ਇਲਾਵਾ
ਉਹ ਵੀ ਹੱਲ ਕਰਦੀ
ਜੋ ਨਾ ਜਾਣਦੇ ਅਸੀਂ
ਕਦੇ ਬੀ. ਪੀ. ਚੈਕਅੱਪ
ਕਦੇ ਈ. ਸੀ. ਜੀ
ਕਦੇ ਦਵਾਈ
ਕਦੇ ਟੀਕ
ਜਗਾਉਣਾ   ਧੁਆਉਣਾ
ਚਾਹ ਪਿਲਾਉਣਾ
ਖਾਣਾ ਖਿਲਾਉਣਾ
ਚਮਚੇ ਮੂੰਹੀਂ ਪਾਉਣਾ
ਸਾਡੇ ਤਨ ਮਨ ਦੀ ਹਰ ਹਰਕਮ ਮੁਤਾਬਕ
ਢੁੱਕਦਾ ਇੰਤਜ਼ਾਮ ਕਰਨਾ
… … …
ਏਨਾ ਕੁੱਝ ਤਾਂ
ਮਾਂ ਵੀ ਨਹੀਂ ਕਰਦੀ ਹਰ ਵੇਲੇ …
ਇਹ ਮਾਂਵਾਂ ਧੰਨ ਨੇ
ਅੱਧਖੜ ਬੁੱਢਿਆਂ ਦੇ
ਬੱਚਿਆਂ ਵਾਂਗ ਕੀਤੇ
ਸਭ ਸੁਆਲਾਂ-ਜ਼ਿੱਦਾਂ ਦੇ
ਹੱਲ ਕੱਢਦੀਆਂ ਨੇ
ਬਿਨਾਂ ਲੋਰੀ ਦਿੱਤਿਆਂ ਹੀ …
ਇਹ ਨਰਸਾਂ ਮਾਂਵਾਂ
ਰਿਸ਼ਤਿਆਂ, ਜਾਤਾਂ, ਪਰਿਵਾਰਾਂ
ਦੇਸ਼ਾਂ-ਕੌਮਾਂ ਤੋਂ ਪਾਰ
ਸੱਭ ਸਾਂਭਦੀਆਂ
ਇਹ ਗਲੋਬਲ ਮਾਂਵਾਂ … …

ਇਸ਼ਤਿਹਾਰ

ਟਿੱਪਣੀ ਕਰੋ ਜਾਂ ਕੁਝ ਪੁੱਛੋ

ਆਪਣੀ ਜਾਣਕਾਰੀ ਹੇਠਾਂ ਭਰੋ ਜਾਂ ਦਾਖਲੇ ਲਈ ਕਿਸੇ ਆਈਕਨ 'ਤੇ ਕਲਿੱਕ ਕਰੋ:

WordPress.com Logo

ਤੁਸੀਂ WordPress.com ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Google+ photo

ਤੁਸੀਂ Google+ ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Twitter picture

ਤੁਸੀਂ Twitter ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

Facebook photo

ਤੁਸੀਂ Facebook ਦੇ ਖਾਤੇ ਦੀ ਮਦਦ ਨਾਲ ਟਿੱਪਣੀ ਕਰ ਰਹੇ ਹੋ। ਬਾਹਰ ਹੋਵੋ /  ਬਦਲੋ )

w

Connecting to %s


%d bloggers like this: